Wednesday, 8 June 2016

ਇੱਕ ਸਵਾਲ / ikk swaal

ਕਾਲਜ ਦੇ ਬਚੇ ਦਿਨ 4,
ਹਰ ਕੋਈ ਪੁੱਛੇ ਇੱਕ ਸਵਾਲ।
ਹੁਣ ਕੀ ਹੈ ਕਰਨਾ ,
ਕੀ ਹੈ ਤੇਰਾ ਵਿਚਾਰ,
ਕੀ ਹੈ ਤੇਰਾ ਵਿਚਾਰ।

ਕੰਮ ਧੰਦੇ ਤੇ ਹੈ ਲੱਗਣਾ ,
ਜਾਂ ਨੌਕਰੀ ਦਾ ਹੈ ਖਯਾਲ।
ਜੋ ਨੌਕਰੀ ਸਰਕਾਰ ਦੀ ਮਿਲ ਜਾਵੇ ,
ਇਹ ਕਿਤੇ ਰਿਜ਼ਰਵੇਸ਼ਨ ਹੋਣ ਦੇ ਪਾਵੇ,
ਮੇਰੀ ਮੰਨ੍ਹੇ ਜੇ ਤੂੰ ,
ਪਰਾਈਵੈਟ ਚ ਹੀ ਕਰਲੈ ਟ੍ਰਾਈ।

ਕੋਈ ਬੋਲੇ ਹੈ ਨੌਕਰੀ ਭਲੀ ,
ਕੋਈ ਲਗਇਆ ਛਡਾਉਣ ਮੈਨੂੰ ਦੇਸ਼ ਰਿਹਾ,
ਦਿਲ ਮੇਰੇ ਵਿੱਚ... ਕੀ ਹੈ,
ਕਿਓ ਕਦੇ ਕੋਈ ਨਾ ਪੁੱਛੇ ਇਹ ਸਵਾਲ,
ਕਾਲਜ ਦੇ ਬਚੇ ਦਿਨ 4,
ਹਰ ਕੋਈ ਪੁੱਛੇ ਇੱਕ ਸਵਾਲ।
ਹੁਣ ਕੀ ਹੈ ਕਰਨਾ ,
ਅੱਗੇ ਕੀ ਹੈ ਕਰਨਾ,
ਕੀ ਹੈ ਤੇਰਾ ਵਿਚਾਰ,
ਕੀ ਹੈ ਤੇਰਾ ਵਿਚਾਰ।

ਕਿਓਂ ਬਸ ਪ੍ਰਾਇਆਂ ਨੂੰ ਮੈਂ ਸੁਣਦਾ,
ਗੱਲ ਆਪਣਿਆਂ ਦੀ ਵੀ ਕਿਓਂ ਨਾ ਕਰਦਾ,
ਕਈਆਂ ਦੇ ਨਾਮ ਵੱਡੇ ਨੇ,
ਕਈਆਂ ਦੇ ਸਮਾਣ ਵੱਡੇ ਨੇ,
ਤਾਂ ਕਿਤੇ ਪੈਸੇ ਦੇ ਅਮਬਾਰ ਵੱਡੇ ਨੇ ,
ਓਹ ਵੀ ਹੁਣ ਤਾਂ ਬੋਲ ਰਹੇ,
ਕਿਰਣ ਆਸ਼ਾ ਦੀ ਮੇਰੇ 'ਚ ਟਟੋਲ ਰਹੇ ਨੇ,
ਹੁਣ ਹਰ ਕੋਈ ਬੈਠਾ ਨਿਗਾਹ ਟਿਕਾਏ,
ਕੋਈ ਤਾਂ ਚਾਹੇ ਲਵਾਂ ਮੈਂ ਉੜਾਨ ਅਸਮਾਨੀ,
ਤੇ ਕੋਈ..ਮੁਧ੍ਹੇ ਮੂਹਂ ਜ਼ਮੀਨ ਤੇ ਆਵੇ,
ਕਾਲਜ ਦੇ ਬਚੇ ਦਿਨ 4,
ਹਰ ਕੋਈ ਪੁੱਛੇ ਇੱਕ ਸਵਾਲ।
ਅੱਗੇ ਕੀ ਹੈ ਕਰਨਾ,
ਕੀ ਹੈ ਤੇਰਾ ਵਿਚਾਰ,
ਕੀ ਹੈ ਤੇਰਾ ਵਿਚਾਰ।

ਕੁਛ ਤਾਂ ਜ਼ਰੂਰ ਕਰਾਂਗੇ,
ਜਗ ਵਿੱਚ ਵਖਰੀ ਪੇਹ੍ਚਾਨ ਕਰਾਂਗੇ,
ਕੁੱਲ ਦੀਪਕ ਬਣਨ ਦਾ ਆਵਾਨ ਕਰਾਂਗੇ,
ਦੇਸ਼ ਦੀ ਸੇਵਾ ਵਿੱਚ ਜੀਵਨ ਆਪਣਾ ਕੁਰਬਾਨ ਕਰਾਂਗੇ।
                                         - ਨਵਤੇਜ ਸਿੰਘ ਬਾਜਵਾ 

college de bachhe din 4,
har koi puchhe ek swaal,
hun ki hai karna
ki tera hai vichaar
ki tera hai vichaar

kamm dhande te hai laggna,
ya naukri da hai khyaal.
jo naukri sarkaar di mil jave,
eh kite reservation hon de paave,
meri manne je tu,
private ch hi karlae try,

koi bole hai naukri bhali.
koi lagea chhadhaun mainu desh reha,
dil merea vich...ki aeh,
kio kde koi na puchhe eh swaal,
college de bachhe din 4,
har koi puchhe ek swaal.
agge ki hai karna.
ki hai tera vichaar,
ki hai tera vichaar,

kio bas praayean nu mai sundaa,
gal apnean di vi kio na karda,
kayian de naam vadde ne,
kayian de sammaan vadde ne,
tan kite paise de ambar vadde ne,
oh v hun tan bol rahe,
kiran asha di merae 'ch tatol rahe ne.
hun har koi betha nigah tikaye,
koi tan chahe lavaan mai udhaan asmaani,
te koi...mudhhe muh zameen te aave
college de bachhe din 4,
har koi puchhe ek swaal.
agge ki hai karna.
ki hai tera vichaar,
ki hai tera vichaar,

kuchh tan jaroor karange,
jag vich vakhri pehchaan karange.
kuhl deepak banan da aawan karange,
desh di sewa vich jeevan apna kurbaan karange.
                                         - Navtej Singh Bajwa