Showing posts with label mother love. Show all posts
Showing posts with label mother love. Show all posts

Sunday, 1 May 2016

ਮੇਰੀ ਮਾਂ / meri maa


ਅੱਜ ਫੇਰ ਯਾਦ ਤੇਰੀ ਮਮਤਾ ਦੀ ਆਈ ,
ਓਹ ਘੁੱਟ ਚੂਰੀ ਤੇਰੀ ਦੀ ਯਾਦ ਮੇਰੇ ਮੂਹ 'ਚ ਅੱਜ ਵੀ ਪਾਣੀ ਲਿਆਈ ਮੇਰੀ ਮਾਂ।  
ਜਦ ਕਦੇ ਵੀ ਠੰਡ 'ਚ ਠ੍ਰਇਆ ਜਾਂ ਕਦੇ ਧੁੱ੫ 'ਚ ਸੀ ਸੜਿਆ,
ਓਦੋ ਯਾਦ ਤੇਰੀ ਬੁੱਕਲ
ਬੜੀ ਸਤਾਈ ਮੇਰੀ ਮਾਂ। 

ਉਂਜ  ਤਾਂ ਸਾਲ ਕਈ ਹੋਗੇ ਸਾਨੂੰ ਵੱਖ ਰਿਹਣਦਿਆਂ ਨੂੰ,
ਪਰ ਤੂੰ ਇੱਕ ਪਲ ਨਾ ਮੈਨੂੰ ਭੁਲੱ ਪਾਈ ਮੇਰੀ ਮਾਂ। 

ਪਰ ਮੈਨੂੰ ਯਾਦ ਆ ਕੇ ਜਦ ਵੀ ਆਪਾਂ ਮਿਲੇ,
ਮੈਂ ਘੱਟ - ਵੱਧ ਹੀ ਮਮਤਾ ਤੇਰੀ ਹੈ ਸਲਾਈ ਮੇਰੀ ਮਾਂ। 

ਮੁਜ ਨਿਮਾਣੇ ਨੇ ਕਰੀਆਂ ਗ਼ਲਤੀਆਂ ਹਜ਼ਾਰ,
ਪਰ ਤੂੰ ਰੱਬ ਵਾਂਗ ਮੇਰੀ ਹਰ ਇੱਕ ਗ਼ਲਤੀ ਹੈ ਭੁਲਾਈ ਮੇਰੀ ਮਾਂ। 
ਰੱਬ ਨਾ ਕਰੇ,
ਜੇਕਰ ਮੈਂ ਵੀ ਹੋਰਾਂ ਵਾਂਗ ਦੂਰ ਤੇਰੇ ਤੋਂ ਹੋਜਾਂ,
ਪਰ ਮੁਜ ਆਪ ਜਾਏ ਨੂੰ ਦੁਆਵਾਂ ਤੋਂ ਨਾ ਭੁਲਾਈਂ ਨੀ ਮਾਂ। 
ਵੱਖ ਆਪ ਤੋਂ ਹੋਵਨ ਨਾ ਦੇਵੀਂ,
'ਤੇ ਮੁਜ ਭਟਕਤੇ ਨੂੰ ਸਹੀ ਰਾਹ ਲਿਆਈਂ ਮੇਰੀ ਮਾਂ। 

ਆਖੀਰ 'ਚ ਇੱਕ ਹੀ ਗੱਲ ਆ ਕੇ
ਜੇ ਰੱਬ ਚਾਹਇਆ, ਤੇ ਤੇਰਾ ਜਾਇਆ 
ਪਹੁੰਚ ਨਵੀਆਂ ਬੁਲੰਦੀਆਂ ਪਾਇਆ ।
ਤੇ ਆਹਾ ਸਬ ਵੀ ਤਾਂ ਤੇਰੇ ਪੈਰੋਂ ਹੀ ਆਇਆ ,
ਤੇ ਆਹਾ ਸਬ ਵੀ ਤਾਂ ਤੇਰੇ ਪੈਰੋਂ ਹੀ ਆਇਆ।

                                                                      -  ਨਵਤੇਜ ਸਿੰਘ ਬਾਜਵਾ